Punjabi Albums

Darshan Aulakh joins Jassi Jasraj in anti vulgarity campaign

  • Digg
  • Del.icio.us
  • StumbleUpon
  • Reddit
  • Twitter
  • RSS

ਹਾਈ ਕੋਰਟ ਵਲੋਂ ਤੋਤਾ ਸਿੰਘ ਦੀ ਸਜ਼ਾ ਮੁਅੱਤਲ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨੂੰ ਮੋਹਾਲੀ ਦੀ ਅਦਾਲਤ ਵਲੋਂ ਦਿੱਤੀ ਗਈ 1 ਸਾਲ ਦੀ ਸਜ਼ਾ ਨੂੰ ਮੁਅੱਤਲ  ਕਰ ਦਿਤਾ ਹੈ। ਤੋਤਾ ਸਿੰਘ ਨੂੰ ਸਰਕਾਰੀ ਸਪੰਤੀ ਦੀ ਦੁਰਵਰਤੋਂ ਦੇ ਮਾਮਲੇ ‘ਚ ਮੋਹਾਲੀ ਦੀ ਅਦਾਲਤ ਨੇ 5 ਮਈ ਨੂੰ ਇਕ ਸਾਲ ਦੀ ਕੈਦ ਅਤੇ 30,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਅਦਾਲਤ ਦੇ ਫੈਸਲੇ ਦੇ ਬਾਅਦ ਤੋਤਾ ਸਿੰਘ ਨੂੰ ਖੇਤੀਬਾੜੀ ਮੰਤਰੀ ਵਜੋਂ ਅਸਤੀਫਾ ਦੇਣਾ ਪਿਆ ਸੀ, ਹਾਈਕੋਰਟ ਨੇ ਤੋਤਾ ਸਿੰਘ ਵਲੋਂ ਲਗਾਈ ਗਈ ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਅਰਜ਼ੀ ਦੇ ਫੈਸਲੇ ਤਕ ਸਜ਼ਾ ਮੁਅੱਤਲ  ਕਰ ਦਿਤੀ ਹੈ। ਤੋਤਾ ਸਿੰਘ 1997 ਤੋਂ 2002 ਤੱਕ ਪੰਜਾਬ ‘ਚ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖਿਆ ਮੰਤਰੀ ਸਨ। ਇਸ ਦੌਰਾਨ   ਉਨ੍ਹਾਂ ‘ਤੇ ਸਰਕਾਰੀ ਸਪੰਤੀ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਮੋਹਾਲੀ ਅਦਾਲਤ ਨੇ ਉਨ੍ਹਾਂ ਨੂੰ 2 ਮਾਮਲਿਆਂ ਤੋਂ ਬਰੀ ਕਰ ਦਿੱਤਾ ਸੀ ਜਦਕਿ ਸਰਕਾਰੀ ਸਪੰਤੀ ਦੀ ਦੁਰਵਰਤੋਂ ਦੇ ਮਾਮਲੇ ‘ਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

  • Digg
  • Del.icio.us
  • StumbleUpon
  • Reddit
  • Twitter
  • RSS

ਕੈਪਟਨ ਨੂੰ ਪ੍ਰਧਾਨਗੀ ਤੋਂ ਹਟਾਉਣਾ ਕਾਂਗਰਸ ਨੂੰ ਪੈ ਸਕਦੈ ਮਹਿੰਗਾ

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਹਾਰ ਲਈ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਤੁਰੰਤ ਹੀ ਪਾਰਟੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਅਸਤੀਫ਼ਾ ਸੌਂਪ ਦੇਣ ਦੇ ਖੁਦ ਕੀਤੇ ਗਏ ਖ਼ੁਲਾਸੇ ਨਾਲ ਕੈਪਟਨ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾਉਣ ਲਈ ਪਰਦੇ ਅੰਦਰ ਤੇ ਬਾਹਰ ਜ਼ੋਰ ਅਜ਼ਮਾਇਸ਼ ਕਰਨ ਵਾਲੇ ਕਾਂਗਰਸੀ ਆਗੂਆਂ ਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਜਿੱਥੇ ਸੰਤੁਸ਼ਟੀ ਮਿਲੀ ਹੈ ਉੱਥੇ ਕੈਪਟਨ ਨੂੰ ਟਿਕਾਈ ਰੱਖਣ ਜਾਂ ਹਟਾ ਦੇਣ ਦੀਆਂ ਕਿਆਸ-ਆਰਾਈਆਂ ਤੇ ਸਿਆਸੀ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ।

 

ਹਾਲਾਂਕਿ ਕੇਂਦਰੀ ਹਾਈਕਮਾਨ ਤੇ ਏ. ਕੇ. ਐਂਟੋਨੀ ਕਮੇਟੀ ਦੀ ਸਿਫ਼ਾਰਸ਼ ਨੇੜੇ ਭਵਿੱਖ ਦੌਰਾਨ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਤਬਦੀਲੀ ਨੂੰ ਨਕਾਰ ਚੁੱਕੀ ਹੈ।  ਕਾਂਗਰਸ ਹਾਈਕਮਾਨ ਨੂੰ ਹਾਰ ਉਪਰੰਤ ਪੰਜਾਬ ਕਾਂਗਰਸ ਵਿਚ ਉੱਭਰੇ ਮੱਤਭੇਦ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਦੇ ਵਰਤਾਰੇ ਦੀਆਂ ਪਿੱਠ ਪਿਛਲੀਆਂ ਸਾਜ਼ਿਸ਼ਾਂ ਵੀ ਸਮਝਣੀਆਂ ਚਾਹੀਦੀਆਂ ਹਨ । ਹਾਰ ਤੋਂ ਬਾਅਦ ਕੈਪਟਨ ‘ਤੇ ਕਾਂਗਰਸ ‘ਚ ਫਾਈਵ ਸਟਾਰ ਕਲਚਰ ਲਿਆਉਣ ਦਾ ਦੋਸ਼ ਮੜ੍ਹਨ ਵਾਲੇ ਕਾਂਗਰਸੀ ਆਗੂਆਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਡੇਢ ਸਾਲ ਦੇ ਸਮੇਂ ਵਿਚ ਕੈਪਟਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਜਾਨ ਪਾ ਕੇ ਇਸ ਨੂੰ ਅਕਾਲੀ-ਭਾਜਪਾ ਨੂੰ ਟੱਕਰ ਦੇਣ ਦੇ ਸਮਰੱਥ ਬਣਾਇਆ, ਜਿਸ ਕਰਕੇ ਦੇਸ਼ ਭਰ ਦੇ ਮੀਡੀਆ ਨੇ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਦੇ ਅਨੁਮਾਨ ਲਾਏ ਸਨ।
ਇਸ ਸਮੇਂ ਕਾਂਗਰਸ ਦੀ ਬੇੜੀ ਡੋਲੀ ਹੋਈ ਹੈ। ਇਸ ਵਾਰ ਲੋਕ ਸਭਾ ਚੋਣਾਂ ਸਮੇਂ ਕਾਂਗਰਸ ਲਈ ਇੱਕ-ਇੱਕ ਸੀਟ ਵੀ ਮਹੱਤਵ ਰੱਖੇਗੀ। ਹਾਲ ਹੀ ਵਿਚ 5 ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਹ ਸਪਸ਼ਟ ਇਸ਼ਾਰਾ ਦੇ ਰਹੇ ਹਨ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਆਉਣੀ ਤਾਂ ਦੂਰ ਦੀ ਗੱਲ ਬਲਕਿ ਯੂ. ਪੀ. ਏ.-3 ਆਉਣ ਦੀ ਸੰਭਾਵਨਾ ਵੀ ਘਟ ਰਹੀ ਹੈ।
ਬਿਨਾ ਸ਼ੱਕ ਜਿੱਤ-ਹਾਰ ਤੈਅ ਕਰਨ ਲਈ ਬਹੁਤ ਸਾਰੇ ਕਾਰਨ ਭੂਮਿਕਾ ਅਦਾ ਕਰਦੇ ਹਨ ਤੇ ਅਜਿਹੇ ਵਿਚ ਜੇ ਹਾਰ ਹੋਈ ਹੈ ਤਾਂ ਉਸ ਲਈ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਤੇ ਕਾਂਗਰਸ ਹਾਈਕਮਾਨ ਨੂੰ ਵੀ ਇਸ ਹਾਰ ਦੀ ਜ਼ਿੰਮੇਵਾਰੀ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ।

 

ਕੈਪਟਨ ਨੂੰ ਪ੍ਰਧਾਨਗੀ ਤੋਂ ਹਟਾਉਣਾ ਕਾਂਗਰਸ ਨੂੰ ਮਹਿੰਗਾ ਪੈ ਸਕਦਾ ਹੈ, ਜਿਸ ਕਰਕੇ ਕਾਂਗਰਸ ਹਾਈਕਮਾਨ ਨੂੰ ਫੂਕ-ਫੂਕ ਕੇ ਕਦਮ ਚੁੱਕਣੇ ਚਾਹੀਦੇ ਹਨ ਤੇ ਪੰਜਾਬ ਬਾਰੇ ਪਹਿਲਾਂ ਹੀ ਅਸਫ਼ਲ ਹੋਇਆ ਫ਼ਾਰਮੂਲਾ ਦੁਹਰਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

  • Digg
  • Del.icio.us
  • StumbleUpon
  • Reddit
  • Twitter
  • RSS

Agneepath Full Movie 2012

  • Digg
  • Del.icio.us
  • StumbleUpon
  • Reddit
  • Twitter
  • RSS

Players (2012) – Full Hindi Movie (DVDRip Quality)

  • Digg
  • Del.icio.us
  • StumbleUpon
  • Reddit
  • Twitter
  • RSS

BRICK [OFFICIAL VIDEO] GV FT GARRY SANDHU

Related Posts Plugin for WordPress, Blogger...
  • Digg
  • Del.icio.us
  • StumbleUpon
  • Reddit
  • Twitter
  • RSS